ਬ੍ਰਿਟੇਨ ਚ omicron ਨਾਲ ਹੋਈ ਪਹਿਲੀ ਮੌਤ PM ਨੇ ਕੀਤੀ ਪੁਸ਼ਟੀ, ਵਿਗਿਆਨੀਆਂ ਨੇ ਦੱਸਿਆ ਵੱਡਾ ਖ਼ਤਰਾ

Omicron First Death

Omicron ਕਾਰਨ ਬ੍ਰਿਟੇਨ ਵਿੱਚ ਪਹਿਲੀ ਮੌਤ ਹੋਣ ਦੀ ਖ਼ਬਰ ਸਾਮਣੇ ਆ ਰਹੀ ਆ | ਦੱਸਿਆ ਜਾ ਰਿਹਾ ਹੈ ਕਿ Omicron ਦਾ ਖ਼ਤਰਾ ਬ੍ਰਿਟੇਨ ਉਤੇ ਦੀਨੋ ਦਿਨ ਵਧਦਾ ਜਾ ਰਿਹਾ ਹੈ |

ਇਹ ਵਿਅਕਤੀ ਕੋਰੋਨਾ ਵਾਇਰਸ ਦੇ ਓਮੀਕਰੋਨ ਵੇਰੀਐਂਟ ਤੋਂ ਪੀੜਤ ਸੀ। ਬ੍ਰਿਟੇਨ ਦੇ ਪੀਐੱਮ ਬੋਰਿਸ ਜਾਨਸਨ ਨੇ ਓਮੀਕਰੋਨ ਤੋਂ ਪੀੜਤ ਮਰੀਜ਼ ਦੀ ਮੌਤ ਦੀ ਪੁਸ਼ਟੀ ਕੀਤੀ।

ਪਿਛਲੇ ਹਫਤੇ UK ਵਿੱਚ ਲੱਗ ਪੱਗ 50000 ਤੋਂ ਉਤੇ ਕੋਰੋਨਾ ਦੇ ਨਵੇਂ ਮਰੀਜ਼ ਆਏ, ਜਿਸ ਵਿੱਚੋ 700 ਤੋਂ ਜਾਂਦਾ ਮਰੀਜ਼ Omicron variant ਦੇ ਹਨ |

ਵਿਗਿਆਨੀਆਂ ਦੀ ਰਿਪੋਰਟ ਦੇ ਅਨੁਸਾਰ Omicron ਬਹੁਤ ਤੇਜੀ ਨਾਲ ਵੱਧ ਰਿਹਾ ਹੈ, ਜੋ ਕਿ ਚਿੰਤਾ ਵਾਲੀ ਗੱਲ ਹੈ | ਹਰ 2 ਤੋਂ 4 ਦਿਨਾਂ ਵਿੱਚ ਨਵੇਂ ਮਰੀਜ਼ ਵਧਦੇ ਜਾ ਰਹੇ ਹਨ |

ਬ੍ਰਿਟਿਸ਼ ਵਿਗਿਆਨੀਆਂ ਨੇ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕਰੋਨ ਨੂੰ ਲੈ ਕੇ ਵੱਡੀ ਚਿਤਾਵਨੀ ਦਿੱਤੀ ਹੈ ਕਿ ਅਪ੍ਰੈਲ ਦੇ ਅੰਤ ਤੱਕ ਦੇਸ਼ ਵਿੱਚ ਓਮੀਕਰੋਨ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ 50,000 ਤੋਂ 75,000 ਤੱਕ ਹੋ ਸਕਦੀ ਹੈ। ਬੀਬੀਸੀ ਦੀ ਇਕ ਰਿਪੋਰਟ ਦੇ ਅਨੁਸਾਰ, ”ਬ੍ਰਿਟੇਨ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਕੋਵਿਡ ਦੇ ਓਮੀਕਰੋਨ ਬਾਰੇ ਅਜੇ ਵੀ ਅਨਿਸ਼ਚਿਤਤਾ ਹੈ।”

ਓਮਿਕਰੋਂ ਜੋ ਕੇ ਕੋਰੋਨਾ ਵਾਇਰਸ ਦਾ ਨਵਾਂ variant ਹੈ ਜੋ ਇਸ ਸਾਲ ਨਵੰਬਰ ਵਿੱਚ ਸਾਹਮਣੇ ਆਇਆ ਸੀ | ਜਿਸ ਨਾਲ ਪੂਰੀ ਦੁਨੀਆਂ ਵਿੱਚ ਚਿੰਤਾ ਪੈਦਾ ਹੋ ਗਈ ਸੀ |

Leave a Reply